ਪਤੀ ਨੇ ਪਤਨੀ ਦੇ ਸਿਰ ਵਿੱਚ ਹਥਿਆਰ ਮਾਰ-ਮਾਰ ਕੇ ਕਿਉਂ ਮਾਰ ਮੁਕਾਇਆ !! ਪੜ੍ਹੋ ਪੂਰਾ ਮਾਮਲਾ

ਜਨਤਾ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਗਲੀ ਵਿੱਚ ਖੇਡ ਰਹੇ ਬੱਚੇ ਬੁੱਧਵਾਰ ਰਾਤ ਨੂੰ ਘਰ ਅੰਦਰ ਦਾਖਲ ਹੋਏ।

ਜਾਣਕਾਰੀ ਮੁਤਾਬਕ ਪੂਜਾ ਆਪਣੇ ਪਤੀ ਦੇ ਨਾਲ ਜਨਤਾ ਨਗਰ ਇਲਾਕੇ ਵਿੱਚ ਲੰਮੇ ਸਮੇਂ ਤੋਂ ਰਹਿ ਰਹੀ ਸੀ। ਬੀਤੀ ਰਾਤ ਜਦ ਬੱਚਿਆਂ ਨੇ ਖੂਨ ਨਾਲ ਲਥਪਥ ਬੈੱਡ ‘ਤੇ ਪਈ ਲਾਸ਼ ਦੇਖ ਕੇ ਰੌਲਾ ਪਾਇਆ ਤਾਂ ਆਂਢੀ-ਗੁਆਂਢੀ ਇਕੱਠੇ ਹੋਏ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮ੍ਰਿਤਕਾ ਦੀ ਪਛਾਣ ਪੂਜਾ (28) ਦੇ ਰੂਪ ਵਿੱਚ ਹੋਈ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਪੂਜਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਏ.ਡੀ.ਸੀ.ਪੀ. ਸੰਦੀਪ ਸ਼ਰਮਾ, ਏ.ਸੀ.ਪੀ. ਗੁਰਦੀਪ ਸਿੰਘ, ਥਾਣਾ ਸ਼ਿਮਲਾਪੁਰੀ ਦੇ ਮੁਖੀ ਰਵੀ ਕੁਮਾਰ ਤੇ ਫਿੰਗਰ ਪ੍ਰਿੰਟਸ ਐਕਸਪਰਟ ਟੀਮਾਂ ਮੌਕੇ ‘ਤੇ ਪਹੁੰਚੀਆਂ ਸਨ। ਥਾਣਾ ਸ਼ਿਮਲਾਪੁਰੀ ਦੇ ਮੁਖੀ ਆਈ.ਪੀ.ਐੱਸ. ਰਵੀ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਔਰਤ ਦੇ ਪਤੀ ਚਰਨਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕਰ ਰਹੀ ਹੈ।

About admin1

Check Also

ਜਾਣੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ ?? ਪੜ੍ਹੋ ਪੂਰੀ ਖ਼ਬਰ

ਹਮੇਸ਼ਾ ਸਿਹਤਮੰਦ ਰਹਿਣ ਲਈ ਕਈ ਗੱਲਾਂ ਨੂੰ ਪਾਲਣ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਸਹੀ ਡਾਈਟ …