ਪੈਟਰੋਲ ਦੀਆਂ ਕੀਮਤਾਂ ਨੇ ਤਾਂ ਹੱਦ ਤੋਂ ਵੀ ਵੱਧ ਕਰ ਦਿੱਤੀ !! ਅੱਜ ਦਾ ਮੁੱਲ ਜਾਣ ਕੇ ਹੋ ਜਾਵੋਗੇ ਹੈਰਾਨ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਪਿਛਲੇ ਇਕ ਹਫਤੇ ‘ਚ ਪੈਟਰੋਲ ਦੀਆਂ ਕੀਮਤਾਂ ਜਿੱਥੇ 70 ਪੈਸੇ ਤੱਕ ਵਧ ਗਈਆਂ ਹਨ, ਉਥੇ ਡੀਜ਼ਲ ਵੀ ਕਰੀਬ ਇਕ ਰੁਪਏ ਮਹਿੰਗਾ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਜਨਵਰੀ ਦੇ ਬਾਅਦ ਮਾਰਚ ਦੇ ਅੰਤ ਤੱਕ ਇਕ ਬਾਰ ਫਿਰ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਪੈਟਰੋਲ 80 ਰੁਪਏ/ਲੀਟਰ ਦੇ ਪਾਰ ਨਿਕਲ ਗਿਆ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਮੁੰਬਈ ‘ਚ ਡੀਜ਼ਲ ਕਰੀਬ 68 ਰੁਪਏ/ਲੀਟਰ ਹੈ।

ਸੀਨੀਅਰ ਐਨਾਲਿਸਟ ਅਰੁਣ ਕੇਜਰੀਵਾਲ ਦੇ ਮੁਤਾਬਕ ਪੈਟਰਲੋ ‘ਚ ਤੇਜ਼ੀ ਅੱਗੇ ਵੀ ਜਾਰੀ ਰਹਿ ਸਕਦੀ ਹੈ। ਕੂਡ ‘ਚ ਨਰਮੀ ਦੇ ਬਾਅਦ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਥੋੜੀ ਨਰਮੀ ਦੇਖਣ ਨੂੰ ਮਿਲੇਗੀ।

70 ਪੈਸੇ ਮਹਿੰਗਾ ਹੋਇਆ ਪੈਟਰੋਲ, 97 ਪੈਸੇ ਵਧੀ ਡੀਜ਼ਲ ਦੀ ਕੀਮਤ
ਪੈਟਰੋਲ ਦੀ ਗੱਲ ਕਰੀਏ ਤਾਂ ਪਿਛਲੇ ਇਕ ਹਫਤੇ ‘ਚ ਮੁੰਬਈ ‘ਚ ਪੈਟਰੋਲ 70 ਪੈਸੇ ਮਹਿੰਗਾ ਹੋ ਚੁੱਕਾ ਹੈ, 21 ਮਾਰਚ ਨੂੰ ਮੁੰਬਈ ‘ਚ ਪੈਟਰੋਲ ਦੀ ਕੀਮਤ 80.07 ਰੁਪਏ/ਲੀਟਰ ਸੀ। ਉਥੇ ਹੀ 28 ਮਾਰਚ ਨੂੰ ਇਹ ਕੀਮਤਾਂ 80.77 ‘ਤੇ ਪਹੁੰਚ ਚੁੱਕੀਆਂ ਹਨ, ਮਤਲਬ ਇਹ ਕਿ ਇਕ ਹਫਤੇ ‘ਚ ਪੈਟਰੋਲ ਦੀ ਕੀਮਤ 70 ਪੈਸੇ ਵੱਧ ਗਈ।

ਡੀਜ਼ਲ ਦੀ ਗੱਲ ਕਰੀਏ ਤਾਂ 21 ਮਾਰਚ ਨੂੰ ਮੁੰਬਈ ‘ਚ ਇਸਦੀ ਕੀਮਤ 66.88 ਰੁਪਏ/ਲੀਟਰ ‘ਤੇ ਸੀ। ਪਰ 28 ਮਾਰਚ ਨੂੰ ਇਹ 67.91 ਰੁਪਏ/ਲੀਟਰ ‘ਤੇ ਪਹੁੰਚ ਗਈ। ਮਤਲਬ ਇਹ ਕਿ ਇਕ ਹਫਤੇ ‘ਚ ਡੀਜ਼ਲ ਦੀ ਕੀਮਤ ‘ਚ 1 ਰੁਪਏ 3 ਪੈਸੇ ਵਧ ਚੁੱਕੇ ਹਨ।

ਕਿਉਂ ਵਧ ਰਹੀ ਹੈ ਪੈਟਰੋਲ-ਡੀਜ਼ਲ ਦੀ ਕੀਮਤ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਦਾ ਇਕ ਕਾਰਨ ਅੰਤਰਾਸ਼ਟਰੀ ਬਾਜ਼ਾਰ ‘ਚ ਕੂਡ ਦੀਆਂ ਕੀਮਤਾਂ ਦਾ ਵਧਣਾ ਹੈ, ਬ੍ਰੈਂਟ ਕੂਡ ਕਰੀਬ 70 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬ੍ਰੈਂਟ ਕੂਡ ਜਨਵਰੀ ਨੂੰ 70 ਡਾਲਰ ਦੇ ਪਾਰ ਨਿਕਲਿਆ ਸੀ।

ਜਾਣਕਾਰਾਂ ਦੇ ਮੁਤਾਬਕ, ਜੇਕਰ ਕੂਡ ‘ਚ ਤੇਜ਼ੀ ਜਾਰੀ ਰਹਿੰਦੀ ਹੈ ਤਾਂ ਆਉਣ ਵਾਲੇ ਦਿਨ੍ਹਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

80 ਰੁਪਏ/ਲੀਟਰ ਹੋਵੇਗਾ ਪੈਟਰੋਲ, ਨਵੇਂ ਸਾਲ ‘ਚ ਵਧਣਗੀਆਂ ਕੀਮਤਾਂ, ਇਹ ਹੈ ਕਾਰਨ

ਚਾਰ ਮਹਾਨਗਰਾਂ ‘ਚ ਅੱਜ ਪੈਟਰੋਲ ਦੀ ਕੀਮਤ
ਦਿੱਲੀ —72.90 ਲੀਟਰ
ਮੁੰਬਈ—80.77 ਲੀਟਰ
ਕੋਲਕਾਤਾ—75.63 ਲੀਟਰ
ਚੇਨਈ 75.61 ਲੀਟਰ

ਡੀਜ਼ਲ ਦੀ ਕੀਮਤ
ਦਿੱਲੀ— 63.77 ਲੀਟਰ
ਮੁੰਬਈ— 67.91 ਲੀਟਰ
ਕੋਲਕਾਤਾ 66.46 ਲੀਟਰ
ਚੇਨਈ 67.25 ਲੀਟਰ

ਸੁਪਰੀਮ ਕੋਰਟ ਨੇ ਦਿੱਤੀ ਸੀ ਖਾਸ ਸਲਾਹ
ਦੇਸ਼ ‘ਚ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਕੰਟਰੋਲ ਕਰਨ ਲਈ ਸੁਪਰੀਮ ਕੋਰਟ ਨੇ ਸਰਕਾਰ ਤੋਂ ਡੀਜ਼ਲ ਦੀ ਕੀਮਤ ਵਧਾਉਣ ‘ਤੇ ਵਿਚਾਰ ਕਰਨ ਲਈ ਕਿਹਾ ਹੈ। ਦਿੱਲੀ-ਐੱਨ.ਸੀ.ਆਰ. ਦੇ ਇਲਾਵਾ ਦੇਸ਼ ਦੇ ਕਈ ਸ਼ਹਿਰਾਂ ‘ਚ ਹਵਾ ਦਾ ਪੱਧਰ ਖਰਾਬ ਹੁੰਦਾ ਜਾ ਰਿਹਾ ਹੈ, ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹ ਸਲਾਹ ਦਿੱਤੀ ਹੈ।

ਇਸਦੇ ਇਲਾਵਾ ਸੁਪਰੀਮ ਕੋਰਟ ਨੇ 13 ਮੈਟਰੋ ਸਿਟੀ ‘ਚ ਅਪ੍ਰੈਲ 2019 ਤੱਕ ਬੀ.ਐੱਸ-ਵੀ.ਆਈ. ਈਂਧਨ ਨੂੰ ਰੋਲ ਆਉਟ ਕਰਨ ਦਾ ਪ੍ਰਸਤਾਵ ਵੀ ਦਿੱਤਾ ਹੈ, ਅਦਾਲਤ ਨੇ ਕਿਹਾ ਕਿ ਇਸਦੇ ਲਈ ਕੇਂਦਰ ਸਰਕਾਰ ਅਤੇ ਆਇਲ ਮਾਰਕਟਿੰਗ ਕੰਪਨੀਆਂ ਇਸ ‘ਤੇ ਚਰਚਾ ਕਰ ਸਕਦੀਆਂ ਹਨ।

About admin1

Check Also

ਜਾਣੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ ?? ਪੜ੍ਹੋ ਪੂਰੀ ਖ਼ਬਰ

ਹਮੇਸ਼ਾ ਸਿਹਤਮੰਦ ਰਹਿਣ ਲਈ ਕਈ ਗੱਲਾਂ ਨੂੰ ਪਾਲਣ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਸਹੀ ਡਾਈਟ …