ਪੰਜਾਬ ਪੁਲਿਸ ਨੇ ਸ਼ਰੇਆਮ ਕੁੱਟ-ਕੁੱਟ ਕੇ ਤੋੜ ਦਿੱਤੀ ਗਰੀਬ ਦਿਹਾੜੀਦਾਰ ਦੀ ਬਾਂਹ !! ਜਾਣੋ ਪੂਰਾ ਮਾਮਲਾ

ਮਨੁੱਖੀ ਅਧਿਕਾਰ ਕਮਿਸ਼ਨ ਤੇ ਅਦਾਲਤਾਂ ਦੇ ਹੁਕਮਾਂ ਤੋਂ ਬਾਅਦ ਵੀ ਪੰਜਾਬ ਪੁਲਿਸ ਦਾ ਡੰਡਾ ਬੇਕਸੂਰੇ ਲੋਕਾਂ ‘ਤੇ ਵਰਨਾ ਜਾਰੀ ਹੈ। ਹੁਣ ਤਾਜ਼ਾ ਮਾਮਲਾ ਜ਼ਿਲ੍ਹਾ ਮਾਨਸਾ ਦੀ ਬਹਿਣੀਵਾਲ ਪੁਲਿਸ ਚੌਕੀ ਦਾ ਹੈ, ਜਿੱਥੇ ਪੁਲਿਸ ਨੇ ਦੋ ਬੇਗੁਨਾਹ ਨੌਜਵਾਨਾਂ ਨੂੰ ਚੌਕੀ ਲਿਜਾ ਕੇ ਜਾਨਵਰਾਂ ਵਾਗ ਕੁੱਟ ਸੁੱਟਿਆ। ਇੱਕ ਨੌਜਵਾਨ ਦੀ ਬਾਂਹ ਤੱਕ ਟੁੱਟ ਗਈ ਤੇ ਦੂਜੇ ਦੇ ਨੀਲ ਉਸ ਦੀ ਦਰਦ ਕਹਾਣੀ ਖੁਦ ਬਿਆਨ ਕਰਦੇ ਹਨ।

ਪੀੜਤਾਂ ਨੇ ਇਨਸਾਫ ਨਾ ਮਿਲਣ ‘ਤੇ ਆਤਮ ਹੱਤਿਆ ਤੱਕ ਕਰਨ ਦੀ ਚੇਤਾਵਨੀ ਦਿੱਤੀ ਹੈ ਪਰ ਚੌਕੀ ਇੰਚਾਰਜ ਮਾਮਲੇ ਤੋਂ ਪੱਲਾ ਝਾੜ ਰਿਹਾ ਹੈ। ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਜ਼ਖ਼ਮ ਦਿਖਾਉਂਦਿਆਂ ਗਗਨਦੀਪ ਸਿੰਘ ਨੇ ਸਾਰੀ ਕਹਾਣੀ ਦੱਸੀ। ਉਹ ਲੇਬਰ ਦੀ ਠੇਕੇਦਾਰੀ ਦਾ ਕੰਮ ਕਰਦਾ ਹੈ।

ਗਗਨਦੀਪ ਸਿੰਘ ਮੁਤਾਬਕ ਜਦੋਂ ਬੀਤੇ ਦਿਨ ਉਹ ਤੇ ਉਸ ਨਾਲ ਦੋ ਹੋਰ ਨੌਜਵਾਨ ਮੋਟਰਸਾਈਕਲ ‘ਤੇ ਜਾ ਰਹੇ ਸੀ ਤਾਂ ਬਹਿਣੀਵਾਲ ਚੌਕੀ ਦਾ ਨਾਕਾ ਲੱਗਿਆ ਹੋਇਆ ਸੀ। ਮੋਟਰਸਾਈਕਲ ‘ਤੇ ਤਿੰਨ ਵਿਅਕਤੀ ਹੋਣ ਕਰਕੇ ਉਹ ਡਰ ਗਏ ਤੇ ਦੋ ਪਿੱਛੇ ਹੀ ਉੱਤਰ ਗਏ। ਉਨ੍ਹਾਂ ਨੂੰ ਪੁਲਿਸ ਨੇ ਦੇਖ ਲਿਆ।

ਪੀੜਤ ਗਗਨਦੀਪ ਮੁਤਾਬਕ ਉਨ੍ਹਾਂ ਤਿੰਨਾਂ ਨੂੰ ਬਹਿਣੀਵਾਲ ਚੌਕੀ ਲੈ ਗਏ ਜਿੱਥੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਸ ਦੇ ਦੂਜੇ ਸਾਥੀ ਧਰਮਜੀਤ ਸਿੰਘ ਦੀ ਬਾਂਹ ਟੁੱਟ ਗਈ ਜਦੋਂ ਕਿ ਤੀਜਾ ਡਰ ਦਾ ਮਾਰਿਆ ਘਰ ਹੀ ਹੈ।

ਪਤਾ ਲੱਗਦੇ ਹੀ ਪਰ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਛੁਡਾ ਲਿਆ ਜਦੋਂ ਕਿ ਦੋ ਪੀੜਤ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੋ ਗਏ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਵਿੱਚ ਹੀ ਬਿਨਾ ਕਸੂਰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ।

ਪੀੜਤਾਂ ਨੇ ਜਿੱਥੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਰਵਾਈ ਕਰਨ ਦੀ ਮੰਗ ਕੀਤੀ ਹੈ, ਉੱਥੇ ਹੀ ਇਨਸਾਫ ਨਾ ਮਿਲਣ ‘ਤੇ ਆਤਮ ਹੱਤਿਆ ਤੱਕ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਇਸ ਸ਼ਰਤ ਤੇ ਛੱਡਿਆ ਕਿ ਬਾਹਰ ਜਾ ਕੇ ਕੁਝ ਨਹੀਂ ਦੱਸੋਗੇ।

ਉਨ੍ਹਾਂ ਤੋਂ ਕਾਗਜ ‘ਤੇ ਦਸਤਖਤ ਕਰਵਾ ਕੇ ਲਿਖਾ ਲਿਆ ਕੇ ਉਨ੍ਹਾਂ ਦਾ ਐਕਸੀਡੈਂਟ ਹੋਇਆ ਹੈ। ਉਧਰ ਦੂਜੇ ਪਾਸੇ ਬਹਿਣੀਵਾਲ ਚੌਕੀ ਦੇ ਇੰਚਾਰਜ ਨੇ ਮਾਮਲੇ ਤੋਂ ਅਣਜਾਣਤਾ ਪ੍ਰਗਟ ਕਰਦੇ ਹੋਏ ਨੌਜਵਾਨ ਦੀ ਪਹਿਲਾਂ ਹੀ ਬਾਂਹ ਟੁੱਟੀ ਹੋਣ ਦੀ ਗੱਲ ਕਹੀ ਹੈ।

About admin1

Check Also

ਪਤੀ ਨੇ ਪਤਨੀ ਦੇ ਸਿਰ ਵਿੱਚ ਹਥਿਆਰ ਮਾਰ-ਮਾਰ ਕੇ ਕਿਉਂ ਮਾਰ ਮੁਕਾਇਆ !! ਪੜ੍ਹੋ ਪੂਰਾ ਮਾਮਲਾ

ਜਨਤਾ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ …