ਜਨਤਾ ਦਾ ਤਾਂ ਪਤਾ ਨਹੀਂ !!ਪਰ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ 2020 ਚ ਆਉਣਗੇ ਅੱਛੇ ਦਿਨ!! ਪੜ੍ਹੋ ਪੁਰੀ ਜਾਣਕਾਰੀ

ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਉਪ ਰਾਸ਼ਟਰਪਤੀ ਨੂੰ ਸਾਲ 2020 ਦੀ ਸ਼ੂਰੂਆਤ ਵਿੱਚ ਖ਼ੁਦ ਲਈ ਵੱਖਰੇ ਤੇ ਅਲੱਗ-ਅਲੱਗ ਵਿਸ਼ੇਸ਼ਤਾਵਾਂ ਵਾਲੇ ਹਵਾਈ ਜਹਾਜ਼ ਮਿਲ ਜਾਣਗੇ।

ਸਰਕਾਰ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਜਹਾਜ਼ ਏਅਰ ਇੰਡੀਆ ਤੋਂ ਖਰੀਦੇ ਜਾਣਗੇ। ਜਹਾਜ਼ਾਂ ਨੂੰ ਲੋੜ ਮੁਤਾਬਕ ਢਾਲਿਆ ਤੇ ਤਬਦੀਲ ਕਰ ਲਿਆ ਜਾਵੇਗਾ। ਜਹਾਜ਼ਾਂ ਨੂੰ ਇਨ੍ਹਾਂ ਵਿੱਚ ਬੈਠਣ ਵਾਲੀ ਸ਼ਖ਼ਸੀਅਤ ਲਈ ਵੱਖਰੀ ਥਾਂ, ਪ੍ਰੈੱਸ ਕਾਨਫਰੰਸ ਕਮਰਾ, ਮੈਡੀਕਲ ਐਮਰਜੈਂਸੀ ਦੀ ਹਾਲਤ ਵਿੱਚ ਮਰੀਜ਼ ਟ੍ਰਾਂਸਪੋਰਟ ਇਕਾਈ, ਵਾਈਫਾਈ ਤੇ ਮਿਸਾਈਲ ਰੋਧਕ ਸੁਰੱਖਿਆ ਨਾਲ ਲੈਸ ਕੀਤਾ ਜਾਵੇਗਾ।

ਏਅਰ ਇੰਡੀਆ ਨੇ ਹਾਲ ਹੀ ਵਿੱਚ ਦੋ ਬੋਇੰਗ 777-300 ਈ.ਆਰ. ਜਹਾਜ਼ ਖਰੀਦੇ ਹਨ ਜੋ ਦੇਸ਼ ਦੇ ਹਾਕਮਾਂ ਦੀ ਸਵਾਰੀ ਬਣਨਗੇ। ਇਨ੍ਹਾਂ ਜਹਾਜ਼ਾਂ ਦੀ ਖਾਸੀਅਤ ਇਹ ਹੈ ਕਿ ਇਹ ਭਾਰਤ ਤੋਂ ਅਮਰੀਕਾ ਤਕ ਦੀ ਉਡਾਣ ਇੱਕੋ ਵਾਰ ਵਿੱਚ ਪੂਰੀ ਕਰ ਸਕਦੇ ਹਨ। ਯਾਨੀ ਕਿ ਇਨ੍ਹਾਂ ਨੂੰ ਰਸਤੇ ਵਿੱਚ ‘ਤੇਲ ਭਰਵਾਉਣ’ ਲਈ ਰੁਕਣ ਦੀ ਜ਼ਰੂਰਤ ਨਹੀਂ।

ਮੌਜੂਦਾ ਸਮੇਂ ਵਿੱਚ ਏਅਰ ਇੰਡੀਆ ਤੋਂ ਬੋਇੰਗ 747 ਜਹਾਜ਼ ਉਧਾਰ ਲੈ ਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਲਈ ਵਰਤੇ ਜਾ ਰਹੇ ਹਨ। ਹੁਣ ਸਰਕਾਰ ਨੇ 4,469.50 ਕਰੋੜ ਰੁਪਏ ਇਨ੍ਹਾਂ ਨਵੇਂ ਉਡਣ ਖਟੋਲਿਆਂ ਲਈ ਅੱਡ ਕੱਢ ਕੇ ਰੱਖ ਲਏ ਹਨ।

About admin1

Check Also

ਜਾਣੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ ?? ਪੜ੍ਹੋ ਪੂਰੀ ਖ਼ਬਰ

ਹਮੇਸ਼ਾ ਸਿਹਤਮੰਦ ਰਹਿਣ ਲਈ ਕਈ ਗੱਲਾਂ ਨੂੰ ਪਾਲਣ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਸਹੀ ਡਾਈਟ …