ਇਹ ਕੰਮ ਕਰਨ ‘ਚ ਦੁਨੀਆ ਦੇ ਬਾਕੀ ਮੁਲਕਾਂ ਤੋਂ ਅੱਗੇ ਨਿਕਲ ਚੁੱਕਾ ਹੈ ਭਾਰਤ !! ਪੜ੍ਹੋ ਪੁਰੀ ਜਾਣਕਾਰੀ

ਭਾਰਤ ‘ਚ ਹਥਿਆਰ ਬਣਾਉਣ ਦੀਆਂ ਸਕੀਮਾਂ ਤੋਂ ਬਾਅਦ ਅੱਜ ਵੀ ਭਾਰਤ ਦੁਨੀਆ ‘ਚ ਸਭ ਤੋਂ ਜ਼ਿਆਦਾ ਹਥਿਆਰ ਖਰੀਦਣ ਵਾਲਾ ਮੁਲਕ ਬਣਿਆ ਹੋਇਆ ਹੈ। ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਵੱਲੋਂ ਜਾਰੀ ਰਿਪੋਰਟ ਮੁਤਾਬਕ ਸਾਲ 2013-17 ਵਿਚਾਲੇ ਪੂਰੀ ਦੁਨੀਆ ‘ਚ ਦਰਾਮਦ ਕੀਤੇ ਹਥਿਆਰਾਂ ‘ਚ 12 ਫੀਸਦੀ ਭਾਰਤ ਨੇ ਖਰੀਦੇ ਹਨ।

ਭਾਰਤ ਤੋਂ ਬਾਅਦ ਸਾਉਦੀ ਅਰਬ, ਮਿਸਰ, ਯੂਏਈ, ਚੀਨ, ਆਸਟ੍ਰੇਲੀਆ, ਅਲਜ਼ੀਰੀਆ, ਇਰਾਕ, ਪਾਕਿਸਤਾਨ ਤੇ ਇੰਡੋਨੇਸ਼ੀਆ ਦਾ ਨੰਬਰ ਆਉਂਦਾ ਹੈ। ਭਾਰਤ ਨੇ 2013-17 ਦੌਰਾਨ ਸਭ ਤੋਂ ਜ਼ਿਆਦਾ ਹਥਿਆਰ ਰੂਸ ਤੋਂ ਖਰੀਦੇ ਹਨ। ਇਹ ਟੋਟਲ ਦਾ 62 ਫੀਸਦੀ ਹੈ। ਇਸ ਤੋਂ ਇਲਾਵਾ ਅਮਰੀਕਾ ਤੋਂ 15 ਫੀਸਦੀ ਤੇ ਇਜ਼ਰਾਇਲ ਤੋਂ 11 ਫੀਸਦੀ ਹਥਿਆਰ ਖਰੀਦੇ ਗਏ ਹਨ।

ਭਾਰਤ ਨੇ ਅਮਰੀਕਾ ਤੋਂ 2013-17 ਦੌਰਾਨ 15 ਬਿਲੀਅਨ ਡਾਲਰ (97000 ਕਰੋੜ ਤੋਂ ਜ਼ਿਆਦਾ) ਦੇ ਹਥਿਆਰ ਖਰੀਦੇ ਹਨ ਜੋ 2008-12 ਦੇ ਮੁਕਾਬਲੇ 557 ਫੀਸਦੀ ਜ਼ਿਆਦਾ ਹੈ।

ਚੀਨ ਦੁਨੀਆ ਦਾ 5ਵਾਂ ਸਭ ਤੋਂ ਵੱਧ ਹਥਿਆਰ ਵੇਚਣ ਵਾਲਾ ਮੁਲਕ ਬਣਿਆ ਹੋਇਆ ਹੈ। ਇਸ ਮਾਮਲੇ ‘ਚ ਪਹਿਲੇ ਨੰਬਰ ‘ਤੇ ਅਮਰੀਕਾ ਹੈ। ਉਸ ਤੋਂ ਬਾਅਦ ਰੂਸ, ਫਰਾਂਸ ਤੇ ਜਰਮਨੀ ਹਨ।

About admin1

Check Also

ਜਾਣੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ ?? ਪੜ੍ਹੋ ਪੂਰੀ ਖ਼ਬਰ

ਹਮੇਸ਼ਾ ਸਿਹਤਮੰਦ ਰਹਿਣ ਲਈ ਕਈ ਗੱਲਾਂ ਨੂੰ ਪਾਲਣ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਸਹੀ ਡਾਈਟ …