ਟੋਲ ਪਲਾਜਾ ਤੇ ਕਾਰ ਰੋਕਣ ਕਰਕੇ ਪੰਜ ਜਾਣੇ ਕਿਉਂ ਕੀਤੇ ਗਏ ਗਿਰਫ਼ਤਾਰ !! ਪੜ੍ਹੋ ਪੂਰੀ ਜਾਣਕਾਰੀ

ਐਤਵਾਰ ਨੂੰ ਪੱਛਮੀ ਬੰਗਾਲ ਵਿੱਚ ਕੋਲਕਾਤਾ ਹਾਈਕੋਰਟ ਦੇ ਜੱਜ ਦੀ ਕਾਰ ਰੋਕਣ ਕਾਰਨ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਹਾਵੜਾ ਜ਼ਿਲ੍ਹੇ ਵਿੱਚ ਵੀਆਈਪੀ ਲੇਨ ਵਿੱਚ ਹਾਈਕੋਰਟ ਨੂੰ ਜਾਣੋਂ ਰੋਕਣ ਰੋਕਿਆ ਗਿਆ ਸੀ।

ਇਸ ਕਰਕੇ ਟੋਲ ਪਲਾਜਾ ਸਟਾਫ ਦੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦਰਅਸਲ ਸ਼ਨੀਵਾਰ ਸ਼ਾਮ ਨੂੰ ਪੰਜ ਲੋਕਾਂ ਨੇ ਜਸਟਿਸ ਬਿਸ਼ਵਨਾਥ ਸੋਮਾਦਰ ਦੀ ਗੱਡੀ ਨੂੰ ਵਿਵੇਕਾਨੰਦ ਪੁਲ ਉੱਪਰ ਰੋਕਿਆ ਸੀ।

ਪੁਲਿਸ ਮੁਤਾਬਕ ਟੋਲ ਦੀ ਵੀਆਈਪੀ ਲੇਨ ਵਾਲੀਆਂ ਗੱਡੀਆਂ ਨੇ ਟੋਲ ਨਹੀਂ ਦੇਣਾ ਹੁੰਦਾ। ਇਸ ਦੇ ਬਾਵਜੂਦ ਮੁਲਾਜ਼ਮਾਂ ਨੇ ਜੱਜ ਦੀ ਗੱਡੀ ਰੋਕ ਲਈ।

ਚਸ਼ਮਦੀਦਾਂ ਨੇ ਦੱਸਿਆ ਕਿ ਜੱਜ ਦੇ ਡਰਾਈਵਰ ਤੇ ਟੋਲ ਮੁਲਾਜ਼ਮਾਂ ਵਿਚਾਲੇ ਕਾਫੀ ਬਹਿਸ ਹੋਈ। ਇਸ ਮਗਰੋਂ ਪੁਲਿਸ ਮਾਮਲਾ ਦਰਜ ਕਰਕੇ ਕਾਰਵਾਈ ਕਰ ਰਹੀ ਹੈ।

About admin

Check Also

ਜਾਣੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ ?? ਪੜ੍ਹੋ ਪੂਰੀ ਖ਼ਬਰ

ਹਮੇਸ਼ਾ ਸਿਹਤਮੰਦ ਰਹਿਣ ਲਈ ਕਈ ਗੱਲਾਂ ਨੂੰ ਪਾਲਣ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਸਹੀ ਡਾਈਟ …