ਜਦੋਂ ਨਾਬਾਲਗ ਕਲਾਕਾਰ ਤੋਂ ਕਰਵਾਇਆ ਇਹ ਸੀਨ ਤਾਂ ਮਾਂ ਨੇ ਕੀਤਾ ਗੁੱਸਾ !! ਦੇਖੋ ਪੂਰੀ ਖਬਰ

ਟੀ.ਵੀ. ਦੀ ਦੁਨੀਆਂ ‘ਚ ਅਜਕਲ ਸੀਰੀਅਲ ‘ਤੂੰ ਆਸ਼ਿਕੀ’ ਦੇ ‘ਪੰਕਤੀ’ ਤੇ ‘ਅਹਾਨ’ ਦੀ ਲਵ ਸਟੋਰੀ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਬਹੁਤ ਘੱਟ ਸਮੇਂ ‘ਚ ਟੀਵੀ ਦੀ ਇਸ ਜੋੜੀ ਨੇ ਕਾਫ਼ੀ ਲੋਕਪ੍ਰਿਯਤਾ ਹਾਸਲ ਕਰ ਲਈ ਹੈ। ਤੁਹਾਨੂੰ ਦਸ ਦੇਈਏ ਕਿ ਪੰਕਤੀ ਦੇ ਕਿਰਦਾਰ ‘ਚ ਜੰਨਤ ਜੁਬੇਰ ਰਹਿਮਾਨੀ ਤੇ ਅਹਾਨ ਦੇ ਕਿਰਦਾਰ ਵਿਚ ਰਿਥਵਿਕ ਅਰੋੜਾ ਨਜ਼ਰ ਆ ਰਹੇ ਹਨ ਪਰ ਹਾਲ ਹੀ ਦੇ ਵਿਚ ਖ਼ਬਰ ਸਾਹਮਣੇ ਆਈ ਹੈ ਕਿ ਇਹ ਸ਼ੋਅ ਵਿਵਾਦਾਂ ਵਿਚ ਆ ਗਿਆ ਹੈ।

ਦਰਅਸਲ ਇਸ ਸ਼ੋਅ ਦੇ ਵਿਚ ਪੰਕਤੀ ਅਤੇ ਰਿਥਵਿਕ ਦੇ ਰੋਮਾਂਟਿਕ ਸੀਨ ਫ਼ਿਲਮਾਏ ਜਾਣ ਤੋਂ ਅਦਾਕਾਰਾ ਪੰਕਤੀ ਯਾਨੀ ਕਿ ਜੰਨਤ ਦੀ ਮਾਂ ਰੋਮਾਂਟਿਕ ਸੀਨਜ਼ ਤੋਂ ਬੇਹੱਦ ਨਾਰਾਜ਼ ਹੈ। ਇਕ ਸੀਨ ‘ਚ ਰਿਥਵਿਕ ਨੇ ਜੰਨਤ ਨੂੰ ਕਿਸ ਕਰਨਾ ਸੀ। ਸੂਤਰਾਂ ਮੁਤਾਬਕ ਅਹਾਨ ਤੇ ਪੰਕਤੀ ਵਿਚਕਾਰ ਇਕ ਕਿਸਿੰਗ ਸੀਨ ਦੀ ਯੋਜਨਾ ਬਣਾਈ ਗਈ ਸੀ ਪਰ ਪੰਕਤੀ ਦੀ ਮਾਂ ਨੂੰ ਇਹ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਨਿਰਮਾਤਾ ਸਾਹਮਣੇ ਇਸ ਸੀਨ ‘ਤੇ ਇਤਰਾਜ਼ ਪ੍ਰਗਟਾਇਆ। ਜਿਸ ਨੂੰ ਲੈ ਕੇ ਜੰਨਤ ਦੀ ਮਾਂ ਅਤੇ ਨਿਰਮਾਤਾਵਾਂ ਵਿਚਕਾਰ ਤਿਖੀ ਬਹਿਸ ਵੀ ਹੋ ਗਈ।

ਜੰਨਤ ਦੀ ਮਾਂ ਦਾ ਕਹਿਣਾ ਹੈ ਕਿ ਜੰਨਤ ਮਹਿਜ਼ 16 ਸਾਲ ਦੀ ਹੈ ਅਤੇ ਉਸ ਤੋਂ ਅਜਿਹੇ ਸੀਨ ਕਰਵਾਉਣਾ ਠੀਕ ਨਹੀਂ ਹੈ । ਮੈਂ ਨਹੀਂ ਚਾਹੁੰਦੀ ਕਿ ਇੰਨੀ ਘੱਟ ਉਮਰ ‘ਚ ਉਹ ਅਜਿਹੇ ਸੀਨ ਕਰੇ। ਖ਼ਬਰਾਂ ਤਾਂ ਇਹ ਵੀ ਕਹਿੰਦੀਆਂ ਹਨ ਕਿ ਜੰਨਤ ਦੀ ਮਾਂ ਨੇ ਸ਼ੋਅ ਸਾਈਨ ਕਰਨ ਤੋਂ ਪਹਿਲਾਂ ਨੋ ਕਿਸਿੰਗ ਸੀਨ ਦੀ ਸ਼ਰਤ ਵੀ ਰੱਖੀ ਸੀ ਪਰ ਹੁਣ ਉਹ ਅਪਣੇ ਇਸ ਵਾਅਦੇ ਤੋਂ ਮੁੱਕਰ ਰਹੇ ਹਨ। ਤੁਹਾਨੂੰ ਇਹ ਵੀ ਦਸ ਦੇਈਏ ਕਿ ਇਸ ਮਾਮਲੇ ‘ਚ ਜਦੋਂ ਪੱਤਰਕਾਰਾਂ ਨੇ ਦੋਹਾਂ ਪੱਖਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਾ ਹੀ ਪ੍ਰੋਡਕਸ਼ਨ ਹਾਊਸ ਨੇ ਇਸ ਮੁੱਦੇ ‘ਤੇ ਗੱਲ ਕੀਤੀ ਅਤੇ ਨਾ ਹੀ ਜੰਨਤ ਦੇ ਪਰਵਾਰ ਵਲੋਂ ਕਿਸੇ ਨੇ ਗੱਲ ਕੀਤੀ।

ਉਧਰ ਇਸ ਪੂਰੇ ਮੁੱਦੇ ‘ਤੇ ਕੀਤੀ ਗਈ ਬਹਿਸ ਵੀ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ। ਦੱਸ ਦੇਈਏ ਕਿ ਜੰਨਤ ਇਸ ਤੋਂ ਪਹਿਲਾਂ ਸੀਰੀਅਲ ‘ਫੁਲਵਾ’ ‘ਚ ਫੁਲਵਾ ਦੇ ਬਚਪਨ ਦਾ ਕਿਰਦਾਰ ਨਿਭਾ ਕੇ ਵੀ ਪ੍ਰਸਿੱਧੀ ਹਾਸਲ ਕਰ ਚੁਕੀ ਹੈ। ਇਸ ਤੋਂ ਇਲਾਵਾ ਜੰਨਤ ਸਾਵਧਾਨ ਇੰਡੀਆ ਅਤੇ ਮਹਾਰਾਣਾ ਪ੍ਰਤਾਪ ਵਿਚ ਵੀ ਨਜ਼ਰ ਆ ਚੁਕੀ ਹੈ।

About admin

Check Also

ਜਾਣੋ ਤੁਹਾਡੀ ਉਮਰ ਦੇ ਹਿਸਾਬ ਨਾਲ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ ?? ਪੜ੍ਹੋ ਪੂਰੀ ਖ਼ਬਰ

ਹਮੇਸ਼ਾ ਸਿਹਤਮੰਦ ਰਹਿਣ ਲਈ ਕਈ ਗੱਲਾਂ ਨੂੰ ਪਾਲਣ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਸਹੀ ਡਾਈਟ …