ਸਿਰਸਾ ਦੇ ਖੇਤਾਂ ਵਿਚੋਂ ਮਿਲੇ 258 ਪਾਸਪੋਰਟਾਂ ਦੇ ਮਾਮਲੇ ਦੀ ਜਾਂਚ ਦੌਰਾਨ ਸਾਮਹਣੇ ਆਇਆ ਸੱਚ !! ਪੜ੍ਹੋ ਪੂਰਾ ਮਾਮਲਾ

ਸਿਰਸਾ ਨੇੜੇ ਸੜਕ ਉੱਤੇ ਖਿੱਲਰੇ 258 ਪਾਸਪੋਰਟਾਂ ਦਾ ਸੱਚ ਆਇਆ ਸਾਹਮਣੇ:ਸਿਰਸਾ ਦੇ ਪਿੰਡ ਲੱਕੜੀਵਾਲਾ ਨੇੜੇ ਸੜਕ ‘ਤੇ ਖਿੱਲਰੇ ਮਿਲੇ 258 ਪਾਸਪੋਰਟਾਂ ਦੇ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਪਾਸਪੋਰਟ ਲੁਧਿਆਣਾ ਦੀ ਇੱਕ ਵੀਜ਼ਾ ਲਾਉਣ ਵਾਲੀ ਫਰਮ ‘ਚੋਂ ਗੁੰਮ ਹੋਏ ਹਨ,ਜਿਸ ਦੀ ਪਛਾਣ ਹੋ ਗਈ ਹੈ।

ਇਸ ਫਰਮ ਨੇ ਕੁਝ ਮਹੀਨੇ ਹੀ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਫਰਮ ਵਿਦੇਸ਼ ਭੇਜਣ ਦੇ ਕੰਮ ਕਰਦੀ ਹੈ ਅਤੇ ਵੀਜ਼ੇ ਵੀ ਲਗਾਵੇਗੀ।ਜਿਸ ਤੋਂ ਬਾਅਦ ਕੰਪਨੀ ਕੋਲ ਕਈ ਲੋਕਾਂ ਨੇ ਪਾਸਪੋਰਟ ਜਮ੍ਹਾਂ ਕਰਵਾ ਦਿੱਤੇ।ਬਾਅਦ ‘ਚ ਕਿਸੇ ਕਾਰਨ ਝਗੜਾ ਹੋ ਗਿਆ ਅਤੇ ਫਰਮ ਨੇ ਆਪਣਾ ਦਫਤਰ ਬੰਦ ਕਰ ਦਿੱਤਾ।

ਪੁਲਿਸ ਹੁਣ ਇਸ ਬਾਰੇ ਪਾਸਪੋਰਟ ਦਫਤਰ ਦੇ ਨਾਲ-ਨਾਲ ਪੰਜਾਬ ਪੁਲਿਸ ਤੋਂ ਲੁਧਿਆਣਾ ਦੀ ਫਰਮ ਬਾਰੇ ਜਾਣਕਾਰੀ ਮੰਗੇਗੀ।ਪੁਲਿਸ ਲੁਧਿਆਣਾ ਦੀ ਇੱਕ ਵੀਜ਼ਾ ਲਾਉਣ ਫਰਮ ‘ਚ ਕੰਮ ਕਰਦੇ ਰਹੇ ਕਰਮਚਾਰੀਆਂ ਦੀ ਵੀ ਸੂਚੀ ਮੰਗੇਗੀ ਤਾਂ ਜੋ ਉਨ੍ਹਾਂ ਦਾ ਸਿਰਸਾ ਕੁਨੈਕਸ਼ਨ ਜੋੜਿਆ ਜਾ ਸਕੇ।

ਪੁਲਿਸ ਦੀ ਜਾਣਕਾਰੀ ਮੁਤਾਬਕ ਇਸ ਤਰ੍ਹਾਂ ਪਾਸਪੋਰਟਾਂ ਨੂੰ ਲਾਵਾਰਿਸ ਹਾਲਤ ‘ਚ ਸੁੱਟਣਾ ਗੈਰਕਾਨੂੰਨੀ ਹੈ।ਇਸ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

About admin1

Check Also

ਪਤੀ ਨੇ ਪਤਨੀ ਦੇ ਸਿਰ ਵਿੱਚ ਹਥਿਆਰ ਮਾਰ-ਮਾਰ ਕੇ ਕਿਉਂ ਮਾਰ ਮੁਕਾਇਆ !! ਪੜ੍ਹੋ ਪੂਰਾ ਮਾਮਲਾ

ਜਨਤਾ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ …